ਬਚਪਨ ਦੇ ਪੈਂਡੇ …..

ਬਚਪਨ ਦੇ ਪੈਂਡੇ …..

ਭੁਲਾਯਾ ਨੇਹਿਓ ਭੂਲਦੇ

ਓਹ ਮੇਰੇ ਬਚਪਨ ਦੇ ਪੈਂਡੇ

ਜਿਨ੍ਹਾਂ ਤੇ ਚਲ ਕੇ ਕਦੀ ਪੈਰ ਨੇਹਿਓ ਸੀ ਥਕਦੇ

ਜੇਹੜੇ ਲੰਬੇ ਹੋ ਕੇ ਵੀ ਛੋਟੇ ਸਨ ਜਪਦੇ

ਭੁਲਾਯਾ ਨੇਹਿਓ ਭੂਲਦੇ

ਓਹ ਮੇਰੇ ਬਚਪਨ ਦੇ ਪੈਂਡੇ

 

ਪਕੀਆ ਤਸਵੀਰਾ ਬਣ

ਰੂਹ ਬਸ ਗਏ ਹਨ

ਓਹ ਮੇਰੇ ਬਚਪਨ ਦੇ ਪੈਂਡੇ

 

ਮੇਰੀ ਦਾਦੀ

ਜੇਨੂ ਸਬ ਪਿਆਰ ਨਾਲ ਮਾਤਾ ਜੀ ਸਨ ਕੇਹੰਦੇ

ਘਰ ਦੇ ਹੀ ਨੇਹਿਯੋ ਸਾਰੇ ਪਿੰਡ ਵਾਲੇ ਭੀ ਸਨ ਕੇਹੰਦੇ

ਮਾਤਾ ਜੀ ਦਾ ਮੇਰੀ ਉੰਗਲੀ ਫੜ ਕੇ ਸਕੂਲ ਲਜਾਨਾ

ਜਾਂਦੇ ਜਾਂਦੇ ਦੂਨੀ ਤਿਕਿ ਦੇ ਪਹਾੜੇ ਰਟਾਨਾ

ਵਾਪਸ ਆਦੇ ਓੂੜਾ ਐੜਾ ਸਿਖਾਨਾ

ਜਦੋਂ ਥਕ ਜਾਨਾ

ਤੇ ਕਿਕਰ ਛਾਵੇਂ ਥੋੜਾ ਸਾਹ ਭਰ ਲੈਣਾ

ਦਾਦੀ ਦਾ ਰਸਤੇ ਕਹਾਨੀਆ ਸੁਨਾਨਾ

ਮੇਰਾ ਭੁਤਾ ਦੀਆਂ ਕਹਾਨੀਆ ਸੁਨ ਕੇ ਸਹਮ ਜੇਹਾ ਜਾਣਾ

 

ਦਾਦੀ ਦਾ ਆੜ ਕੇ ਇਕ ਕੰਡੇ

ਤੇ ਮੈਨੂੰ ਦੂਜੇ ਕੰਡੇ ਚਲਾਨਾ

ਉਨ੍ਹਾਂ ਕਚਿਆ ਆੜਾ ਦੇ ਕੰਡਿਆ ਤੇ ਝੂਮਦੇ ਜਾਣਾ

ਪੈਂਡੇ ਮੁਕਨੇ ਪਰ ਦਾਦੀ ਦੇ ਪਾਠ ਨਾ ਮੁਕਨੇ

 

ਉਨ੍ਹਾਂ ਆੜਾ ਵਗਦਾ ਠੰਡਾ ਪਾਣੀ

ਬਲਦਾ ਦੇ ਪਸੀਨੇ ਨਲ ਕਢਿਆ ਖੂਹ ਦਾ ਪਾਣੀ

ਆੜ ਦੇ ਪਾਣੀ ਨੂੰ ਬੁਕ ਭਰ ਕੇ ਪੀਣਾ

ਅਧਾ ਥਲੇ ਤੇ ਅਧਾ ਮੂਹ ਵਿਚ ਜਾਣਾ

ਕਦੀ ਕਦੀ ਉਲਟੇ ਹੋ ਕੇ ਮੂਹ ਹੀ ਆੜ ਪਾਨਾ

ਤੇ ਪਾਣੀ ਨਲ ਤਾਰ ਬਤਰ ਹੋ ਜਾਣਾ

ਤਪਦੀ ਲੂ ਵਿਚ ਰੂਹ ਨੂੰ ਠੰਡ ਪਾਨਾ

ਖੇਤੋ ਗਰਮ ਟਮਾਟਰ ਤੋੜ ਆੜ ਧੋਨਾ

ਉਨ੍ਹਾਂ ਨੂੰ ਓਦਾ ਕਚੇ ਖਾ ਜਾਣਾ

ਜਿਨ੍ਹਾਂ ਪੈਂਡਿਆ ਤੋ ਜਾਣਾ

ਉਨ੍ਹਾਂ ਤੋ ਹੀ ਵਾਪਸ ਆਨਾ

ਬਸ ਨਚਦੇ ਟਪਦੇ ਘਰ ਪੋਹੰਚ ਜਾਣਾ

 

ਓਹ ਮੇਰੇ ਬਚਪਨ ਦੇ ਪੈਂਡੇ

ਲੰਬੇ ਪਰ ਛੋਟੇ

ਕਚੇ ਪਰ ਪੱਕੇ

ਯੂਈ ਜ਼ਿੰਦਗੀ ਪੱਕੀ ਬਨਾ ਗਏ

ਓਹ ਮੇਰੇ ਪਿੰਡ ਦੇ ਕਚੇ ਪੈਂਡੇ

                                      ………….. ਯੂਈ

Related Articles

ਉਹ ਦਿਨ

ਉਹ ਦਿਨ ਵੀ ਬੀਤ ਗਏ ਮੇਰੇ ਰੱਬਾ ਇਹ ਦਿਨ ਵੀ ਬੀਤ ਜਾਣਗੇ ਜਦ ਸਮਾਂ ਲੰਘ ਗਿਆ ਇਹ ਦਿਨ ਬੜੇ  ਯਾਦ ਆਉਣਗੇ ਸਭ ਦਾ ਰਲ ਮਿਲ…

Responses

New Report

Close