Site icon Saavan

ਅਜ ਦਾ ਮੁਬਾਰਕ ਦਿਨ

ਅਜ ਦਾ ਮੁਬਾਰਕ ਦਿਨ

 

ਦੋਸਤੋ ਅਜ ਪੋਹੁੰਚ ਨੀ ਸਕਿਆ ,

ਏਹਦਾ ਅਫਸੋਸ ਮੇਨੂੰ I

ਪਰ ਨਾ ਪੋਹੰਚ ਕੇ ਭੀ ,

ਤੁਹਾਡਾ ਹਿੱਸਾ I

 

ਸਚ ਤਾ ਏਹਿ ,

ਮੈ ਤੁਹਾਡੇ ਕੋਲ ,

ਤੇ ਤੁਸੀਂ ਮੇਰੇ ਕੋਲ I

ਅਸੀਂ ਸਬ ਇਕ ਦੂਜੇ ਦੇ ,

ਅਜ ਭੀ ਓਨੇ ਹੀ ਕੋਲ ,

ਜਿਨੇ ਸਾਡੇ ਕਾਲਜ ਦੇ ਬੇੰਚ ,

ਮੇੱਸ ਦੀਆਂ ਕੁਰਸੀਆ ,

ਤੇ ਹੋਸ਼ਟਲ ਦੇ ਕਮਰੇ I

 

ਏਹ ਯਾਦਾਂ ਅਨਮੋਲ ਨੇ ,

ਸਾਡੀ ਸਾਰੀ ਜ਼ਿੰਦਗੀ ਦੀਆਂ ,

ਕਮਾਈਆ ਇਨਹਾ ਅਗੈ ਬੇਮੋਲ ਨੇ I

ਯਾਰ ਅਸੀਂ ਅਨਮੁਲੇ ,

ਸੰਗ ਪਾਏ ਆਪਾ ਬੁੱਲੇ ,

ਅਜ ਭੀ ਉੰਹਾ ਖੁਸ਼ੀਆਂ ,

ਲਈਦੇ ਖੁਸ਼ੀਆਂ ਦੇ ਝੁਲੇ I

                           

ਜ਼ਿੰਦਗੀ ਭਰ ਨੀ ਭੂਲ ਸਕਦੇ

ਕਾਲਜ ਦੀਆਂ ਮਸਤੀਆਂ ਦੇ ਮੇਲੇ

ਕਟ ਮਾਰ ਕੇ ਚਾਹ ਪੀਣ ਜਾਣਾ

ਮੇੱਸ ਦਾ ਖਾਣਾ ਛਡ

ਰਿਸ਼ੀ ਢਾਬੇ ਜਾਣਾ

ਕਾਲਜ ਤੋ ਸ਼ਹਿਰ

ਬਿਨਾ ਟਿਕਟ ਜਾਣਾ

ਗਿੱਲਾ ਵਾਲੇ ਕਾਲਜ ਕੇਹ

ਆਪਨੀ ਮੁਛ ਨੂੰ ਵਟ ਜੇਹਾ ਦੇਣਾ

 

ਪੂਰਾ ਸਮੇਸਟਰ ਮਸਤ ਕਲੰਦਰ ਰਹਨਾ

ਪੇਪਰਾ ਅਗੈ ਆਪਣੀ ਬੇਂਡ ਬਜਾਨਾ

ਸਭ ਨੇ ਇਕ ਦੂਜੇ ਦਾ ਹੋੰਸਲਾ ਵਧਾਨਾ

 

ਰਹੇ ਕੋਏ ਵੀ ਵੇਲੇ

ਅਸੀਂ ਯਾਰ ਅਨਮੁਲੇ

ਅਸਾਂ ਰਚਾਏ ਏਹ ਜੇਹੜੇ ਮੇਲੇ

ਰਖਨੇ ਜ਼ਿੰਦਗੀ ਭਰ ਏਹ ਖੇਲੇ

 

                         …… ਤੁਹਾਡਾ ਵੀਰ

                                                      ਵਿਜੇ ਸ਼ਰਮਾ

Exit mobile version