ਨਿਘੀ – ਨਿਘੀ ਠੰਡ

ਨਿਘੀਨਿਘੀ ਠੰਡ

 

ਮੇਰੇ ਪਿੰਡ ਦੀ , ਨਿਘੀ ਨਿਘੀ ਠੰਡ,

ਨਿਘੇਨਿਘੇ ਪਿਆਰ ਦੀ , ਅਵਾਜ਼ ਬਣ ਜਾਂਦੀ I

 

ਭਾਪਾ ਜੀ ਦਾ ਮੈਨੂੰ ਭਰ ਸਰਦੀਆ,

ਸਾਇਕਲ ਤੇ ਬਿਠਾ ਪਹਲੀ ਬਸੇ ਚੜਾਓਨਾ,

ਵਾਪਸ ਜਾੰਦੇ ਆਪਨੀ ਚਾਦਰ ਲਾਹ ਮੈਨੂੰ ਲਪੇਟ ਜਾਣਾ,

ਪਿਓ ਦੇ ਪਿਆਰ ਘੁਲ, ਠੰਡ ਦਾ ਨਿਘਾ ਹੋ ਜਾਣਾ I

 

ਦਸੰਬਰ ਚੜਦੇ ਮਾਂ ਦਾ ਰਾਤਾਂ ਜਗ, ਪਿਨੀਆ ਦੇ ਕੁਜੇ ਬਨਾ ਲੈਣਾ,

ਭਰ ਸਰਦੀਆ ਗਰਮ ਦੁਧ ਨਲ ਜਬਰਦਸਤੀ ਖਿਲਾਨਾ,

ਇੰਨਾ ਪਿਨੀਆ ਠੰਡੇ ਮੌਸਮ, ਅੰਦਰੋ ਨਿਘ ਜੇਹਾ ਪਾਨਾ I

 

ਦਾਦੀ ਦਾ ਭਰ ਸਰਦੀਆ, ਕਚੇ ਕੋਲਿਆ ਦੀ ਅਗ ਭਖਦੀ ਰਖਨਾ,

ਮੈਨੂੰ ਆਪਣੀ ਬੁਕਲ ਲਪੇਟ , ਠੰਡ ਤੋ ਬਚਾ ਰਖਨਾ,

ਮੇਰੇ ਨਿਕੇ ਨਿਕੇ ਪੈਰਾਂ ਨੂੰ , ਏਨਾ ਕੂ ਸੇਕ ਕੋਲੀ ਰਖਨਾ,

ਕੇ ਠੰਡ ਰੁਕ ਭੀ ਜਾਵੇ, ਤੇ ਸੇਕ ਭੀ ਲਗ ਨਾ ਜਾਵੇ I

 

ਜਦੋਂ ਨਾਲ ਵਾਲੀ ਭਾਭੀ , ਦੇਰ ਰਾਤ ਠੰਡ ਨਾਲ ਕੰਬਦੀ,

ਸ਼ਾਲ ਲਿਪਟਿਆ ਗਰਮ ਸਾਗ ਦਾ ਕੁਜਾ,

ਦੇ ਮਾਂ ਨੂੰ ਆਖਦੀ, ਏਹ ਮੇਰੇ ਵੀਰ ਦਾ,

ਸਮਾਜ਼ ਚੌ ਗਵਾਚਦਾ ਪਿਆਰ, ਨਿਘਾ ਹੋ ਜਾਪਦਾ I

Related Articles

आज़ाद हिंद

सम्पूर्ण ब्रहमण्ड भीतर विराजत  ! अनेक खंड , चंद्रमा तरेगन  !! सूर्य व अनेक उपागम् , ! किंतु मुख्य नॅव खण्डो  !!   मे पृथ्वी…

Responses

+

New Report

Close