Activity

  • ARJUN GUPTA (AARZOO) posted an update 1 week, 3 days ago

    PUNJABI GHAZAL
    ਪੰਜਾਬੀ ਵਿੱਚ ਇੱਕ ਗ਼ਜ਼ਲ
    ਆਪ ਜੀ ਦੀ ਖ਼ਿਦਮਤ ਵਿੱਚ ਪੇਸ਼ ਕਰਦਾ ਹਾਂ।

    ਗ਼ਜ਼ਲ

    ਅੱਜ ਦੂਰ ਤੁਸੀ ਵੀ ਹੋ ਤੇ ਅੱਜ ਦੂਰ ਮੈਂ ਵੀ ਹਾਂ
    ਮਜਬੂਰ ਤੁਸੀ ਵੀ ਹੋ ਤੇ ਮਜਬੂਰ ਮੈਂ ਵੀ ਹਾਂ

    ਚਿਹਰੇ ਤੇ ਤਬੱਸੁਮ ਵੀ ਸਜਾ ਲੈਂਦੇ ਹਾਂ ਦੋਵੇਂ
    ਪਰ ਤਿੜਕੇ ਤੁਸੀ ਵੀ ਹੋ ਕਿਤੇ ਚੂਰ ਮੈਂ ਵੀ ਹਾਂ

    ਇਹ ਸ਼ੀਸ਼ੇ ਦੀ ਦੀਵਾਰ ਗਿਰਾ ਸਕਦੇ ਅਸੀਂ ਪਰ
    ਮਗਰੂਰ ਤੁਸੀ ਵੀ ਹੋ ਤੇ ਮਗਰੂਰ ਮੈਂ ਵੀ ਹਾਂ

    ਇਸ ਤਰਕ-ਏ-ਮੁਹੱਬਤ ਤੋਂ, ਹੈ ਮਿਲਿਆ ਕੀ ਅਸਾਨੂੰ
    ਮੁਰਝਾਏ ਤੁਸੀ ਵੀ ਹੋ ਤੇ ਬੇਨੂਰ ਮੈਂ ਵੀ ਹਾਂ

    ਸੀ ‘ਆਰਜ਼ੂ’ ਹਮਰਾਹ ਜਾਂ ਹਮਦਰਦ ਹੀ ਹੁੰਦੇ
    ਪਰ ਬਿਰਖ ਤੁਸੀ ਬਣ ਗਏ, ਮਾਜ਼ੂਰ ਮੈਂ ਵੀ ਹਾਂ

    ਆਰਜ਼ੂ

    ਤਬੱਸੁਮ। ਮੁਸਕਾਨ
    ਮਾਜ਼ੂਰ। ਅਪੰਗ, ਲਾਚਾਰ
    ਤਰਕ ਏ ਮੁਹੱਬਤ। ਪਿਆਰ ਦਾ ਟੁੱਟਾ ਰਿਸ਼ਤਾ
    ਮਗਰੂਰ। ਘਮੰਡ, ਹਉਮੈ
    ਤਿੜਕੇ। ਟੁੱਟੇ, ਦਰਾਰ