ਅਜਾਦੀ ਦੀ ਕਵਿਤਾ

January 29, 2020 in ਕਵਿਤਾ ਪੰਜਾਬ

ਬੇਸ਼ੱਕ ਕਹਿਣਾ ਕੋਈ ਗ਼ਲਤ ਨਹੀਂ ਕਿ,
ਆਰਾਮ ਅਨੰਦਮਈ ਕਿਰਿਆ ਹੈ,
ਪਰ ਮੈਨੂੰ ਮੇਰੇ ਸੌਣ ਦਾ ਡੂੰਘਾ,
ਅਫਸੋਸ ਹੈ,
ਜਾਗ ਆਈ ਤੇ ਪਤਾ ਕਿ,
ਉਹ ਕਵਿਤਾ ਤਾਂ ਹਜੇ ਅਧੂਰੀ ਹੈ,
ਜਿਸਨੂੰ ਪੂਰੀ ਪੜ੍ਹਨ ਦੀ ਮੈਨੂੰ ,
ਬਚਪਨ ਤੋਂ ਲਾਲਸਾ ਹੈ,
ਪੂਰੀ ਕਰਨ ਬਾਰੇ ਸੋਚਿਆ,
ਤਾਂ ਕਵਿਤਾ ਗੁੰਝਲਦਾਰ ਜਾਪੀ,
ਤੇ ਉਸਨੂੰ ਛੱਡ ਦੇਣਾ ਜਾਂ,
ਪੂਰੀ ਹੋਣ ਦਾ ਇੰਤਜ਼ਾਰ,
ਕਰਨਾ ਮੁਨਾਸਿਬ ਸਮਝਿਆ,
ਪਰ ਖੂਨ ਨਾਲ ਭਿੱਜੀ ਕਵਿਤਾ ਨਾਲ,
ਅਜੀਬ ਜਿਹਾ ਮੋਹ ਹੈ,
ਸ਼ਾਇਦ ਸੱਚਮੁੱਚ ਹੀ ਮੇਰਾ ਲਹੂ ,
ਚਿੱਟਾ ਹੋਗਿਆ ਹੈ ਤੇ ਮੈਨੂੰ ਉਸ,
ਲਾਲ ਲਹੂ ਨਾਲ ਗੱਚ ਕਵਿਤਾ,
ਤੇ ਭੋਰਾ ਵੀ ਤਰਸ ਨਹੀਂ ਆਉਂਦਾ,
ਸੱਚਮੁੱਚ ਹੀ ਝੂਠ ਨਹੀਂ, ਕਿ
ਆਰਾਮ ਅਨੰਦਮਈ ਕਿਰਿਆ ਹੈ,
ਦਹਾਕਿਆਂ ਨੂੰ ਯਾਦ ਰਹੇਗੀ ,
ਮੇਰੀ ਨੀਂਦ,
ਪਰ ਮੈਨੂੰ ਮੇਰੇ ਸੌਣ ਦਾ ਗਹਿਰਾ,
ਅਫ਼ਸੋਸ ਰਹੇਗਾ…
#ਜਗਜੀਤ