ਕਿਥੇ ਲੁਕ ਕੇ ਬੈਠੀ ਐ, ਮਹੋਬਤ ਤੂੰ

ਕਿਥੇ ਲੁਕ ਕੇ ਬੈਠੀ ਐ, ਮਹੋਬਤ ਤੂੰ।
ਉਡੀਕਦਾ, ਦਿਨੇ ਅਤੇ ਰਾਤਾਂ ਨੂੰ।

ਯਾਦ ਕਰ ਤੈਨੂੰ, ਖੋਹ ਜਾਉਂਦਾ ਖ਼ਵਾਬਾਂ ਨੂੰ।
ਕਿੰਝ ਕਟਾ, ਇਹਨਾਂ ਦਿਨਾਂ ਦੇ ਹਿਸਾਬਾਂ ਨੂੰ।

ਕਿਥੇ ਲੁੱਕ ਕੇ ਬੈਠੀ ਐ, ਮਹੋਬਤ ਤੂੰ।
ਉਡੀਕਦਾ, ਦਿਨੇ ਅਤੇ ਰਾਤਾਂ ਨੂੰ।

ਚਰੀ ਬਸੰਤ ਤੇਰੇ ਹੋਣ ਦਾ ਅਹਿਸਾਸ ਕਰਾਉਂਦੀ ਏ।
ਦਿਨ ਰਾਤ ਕੀ ਦਸਾਂ ਸੁਪਨਿਆਂ ਚ ਵੀ ਤੁਹੀਂ ਆਉਂਦੀ ਏ।

ਕਦ ਮਿਲਣ ਹੋਣਾ ਸਾਡਾ ਸੋਚਦਾ ਹਰ ਸਾਹਾਂ ਨੂੰ।
ਵਕ਼ਤ ਨੀ ਗੁਜ਼ਰਦਾ ਹੁਣ ਉਡੀਕਦਾ ਤੇਰੀਆਂ ਰਾਹਾਂ ਨੂੰ।

ਕਿਥੇ ਲੁੱਕ ਕੇ ਬੈਠੀ ਐ, ਮਹੋਬਤ ਤੂੰ।
ਉਡੀਕਦਾ, ਦਿਨੇ ਅਤੇ ਰਾਤਾਂ ਨੂੰ।

ਹਵਾ ਵੀ ਚੱਲਦੀ, ਤੇਰਾ ਰਾਹ ਦੱਸਦੀ ਏ।
ਪਰ ਕਰਾਂ ਵੀ ਕੀ, ਗੱਲ ਮੇਰੇ ਵਸ ਨਹੀਂ ਏ।

ਕਿੰਝ ਦਸਾਂ, ਆਪਣੇ ਦਿਲ ਦੇ ਅਰਮਾਨਾਂ ਨੂੰ।
“ਅਲੱਗ” ਬੈਠਾ ਰਾਹ ਦੇਖਦਾ, ਖੁੱਲ੍ਹੇ ਅਸਮਾਨਾਂ ਨੂੰ।

ਕਿਥੇ ਲੁੱਕ ਕੇ ਬੈਠੀ ਐ, ਮਹੋਬਤ ਤੂੰ।
ਉਡੀਕਦਾ, ਦਿਨੇ ਅਤੇ ਰਾਤਾਂ ਨੂੰ।

Related Articles

ਉਹ ਦਿਨ

ਉਹ ਦਿਨ ਵੀ ਬੀਤ ਗਏ ਮੇਰੇ ਰੱਬਾ ਇਹ ਦਿਨ ਵੀ ਬੀਤ ਜਾਣਗੇ ਜਦ ਸਮਾਂ ਲੰਘ ਗਿਆ ਇਹ ਦਿਨ ਬੜੇ  ਯਾਦ ਆਉਣਗੇ ਸਭ ਦਾ ਰਲ ਮਿਲ…

Responses

+

New Report

Close